ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਵੱਖ ਵੱਖ ਥਾਂਵਾਂ ਤੋਂ ਹੁੰਦਿਆਂ ਹੋਇਆ ਅੰਮ੍ਰਿਤਸਰ ਪੁੱਜੀ। ਇਸ ਯਾਤਰਾ ਦਾ ਬੜੇ ਅਦਬ ਸਤਿਕਾਰ ਨਾਲ ਸਵਾਗਤ ਕਰਨ ਦਾ ਮੌਕਾ ਮਿਲਿਆ ਰਣਜੀਤ ਐਵੇਨਿਊ ਸਥਿਤ ਖਾਲਸਾ ਸੰਸਥਾਵਾਂ ਨੂੰ । ਸਰਦਾਰ ਰਾਜਿੰਦਰ ਮੋਹਨ ਸਿੰਘ ਜੀ ਛੀਨਾ, ਸਰਦਾਰ ਸਵਿੰਦਰ ਸਿੰਘ ਜੀ ਕੱਥੂਨੰਗਲ ਤੇ ਖਾਲਸਾ ਕਾਲਜ ਚੈਰੀਟੇਬਲ ਸੋਸਾਈਟੀ ਦੇ ਮੈਂਬਰ ਸਾਹਿਬਾਨ, ਸ ਗੁਰਜੀਤ ਸਿੰਘ ਸੇਠੀ ਪ੍ਰਿੰਸੀਪਲ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸਮੂਹ ਸਟਾਫ, ਸਰਦਾਰਨੀ ਸੁਰਿੰਦਰ ਪਾਲ ਕੌਰ ਢਿੱਲੋਂ ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ ਸਮੂਹ ਸਟਾਫ ਤੇ ਪ੍ਰਿੰਸੀਪਲ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਸਮੂਹ ਸਟਾਫ ਇਸ ਮੌਕੇ ਮੌਜੂਦ ਸਨ।